Sunday, June 07, 2026




ਸਵਰਨਜੀਤ ਸਵੀ

ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ 2023[a1] 

ਚੇਅਰਮੈਨ: ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ

 

ਜਨਮ : 20 ਅਕਤੂਬਰ 1958 ਜਗਰਾਓਂ, ਜ਼ਿਲ੍ਹਾ ਲੁਧਿਆਣਾ

ਐਮ.ਏ. ਅੰਗਰੇਜ਼ੀ 1981, ਐਮ. ਏੇ. ਫਾਈਨ ਆਰਟਸ 1985

ਪੇਂਟਿੰਗ ਦਾ ਸ਼ੌਕ ਬਚਪਨ ਤੋਂ ਅਤੇ ਕਵਿਤਾ ਕਾਲਜ ਦੇ ਦਿਨਾਂ '1977-78 ਤੋਂ ਲਿਖਣੀ ਸ਼ੁਰੂ ਕੀਤੀ।

 

ਕਿਤਾਬਾਂ:

ਦਾਇਰਿਆਂ ਦੀ ਕਬਰ 'ਚੋਂ (ਸਮਿਿਲਤ ਕਾਵਿ ਸੰਗ੍ਰਹਿ) 1985

ਅਵੱਗਿਆ 1987, 1998, 2012

ਦਰਦ ਪਿਆਦੇ ਹੋਣ ਦਾ 1990, 1998, 2012

ਦੇਹੀ ਨਾਦ 1994, 1998, 2012

ਕਾਲਾ ਹਾਸ਼ੀਆ ਤੇ ਸੂਹਾ ਗੁਲਾਬ 1998

DESIRE (ਦੇਹੀ ਨਾਦ ਦਾ ਅਨੁਵਾਦ)

ਅਨੁਵਾਦ : ਅਜਮੇਰ ਰੋਡੇ 1999, 2012

ਕਾਮੇਸ਼ਵਰੀ 1999, 2012

ਆਸ਼ਰਮ 2005, 2012

ਮਾਂ 2008, 2012,2026

ਤਰਕਹੀਣ ਯੁੱਧ (ਹਿੰਦੀ) 2012

KAMESHWARI (ਕਾਮੇਸ਼ਵਰੀ ਦਾ ਅਨੁਵਾਦ: ਅਜਮੇਰ ਰੋਡੇ) 2012

ਸਵਰਨਜੀਤ ਸਵੀ ਦਾ ਕਾਵਿ-ਪ੍ਰਵਚਨ  2002

(ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਾਵਿ ਵਿਸ਼ਲੇਸ਼ਣ)

ਸਵਰਨਜੀਤ ਸਵੀ ਦਾ ਕਾਵਿ ਚਿੰਤਨ: ਪੁਨਰ ਚਿੰਤਨ 2015

ਸੰਪਾਦਕ : ਡਾ ਹਰਜੋਧ ਸਿੰਘ 

ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ” ਦੇ ਨਵੇਂ ਐਡੀਸ਼ਨਾਂ ਦਾ 9 ਕਿਤਾਬਾਂ ਦਾ ਸੈੱਟ 2013-

ਚੇਤਨਾ ਪ੍ਰਕਾਸ਼ਨ, ਲੁਧਿਆਣਾ

ਤੇ ਮੈਂ ਆਇਆ ਬੱਸ- 2013

ਊਰੀ 2018

ਖੁਸ਼ੀਆਂ ਦਾ ਪਾਸਵਰਡ-2021, 2023,2026

ਮਨ ਦੀ ਚਿੱਪ- 2021, 2023,2024  (ਸਾਹਿਤ ਅਕਾਦਮੀ ਪੁਰਸਕਾਰ-2023)

ਉਦਾਸੀ ਦਾ ਲਿਬਾਸ- 2022,2026

ਸਵਰਨਜੀਤ ਸਵੀ ਕਾਵਿ ਦੇ ਨਵੇਂ ਆਯਾਮ: ਇਤਿਹਾਸ, ਦਰਸ਼ਨ ਅਤੇ ਏ. ਆਈ. 2025

ਸੰਪਾਦਕ: ਡਾ. ਅਕਾਲ ਅੰਮ੍ਰਿਤ ਕੌਰ

ਸਵਰਨਜੀਤ ਸਵੀ ਕਾਵਿ: ਅੰਤਰ ਸੰਵਾਦ 2025

ਪ੍ਰੋ. ਅਤੈ ਸਿੰਘ

 

 

 

ਸੰਪਾਦਨਾ:

ਕੌਮੀ ਰਾਜਨੀਤੀ : (ਮਾਸਿਕ) ਸਾਹਿਤ ਤੇ ਕਲਾ ਸੰਪਾਦਕ 1985-87

ਮਹਿਰਮ : (ਮਾਸਿਕ) ਸਾਹਿਤ ਤੇ ਕਲਾ ਸੰਪਾਦਕ 1987-90

ਮਹਿਰਮ : ਪਰਵਾਸੀ ਪੰਜਾਬੀ ਕਵਿਤਾ ਵਿਸ਼ੇਸ਼ ਅੰਕ 1998

ਮਹਿਰਮ : ਪਰਵਾਸੀ ਪੰਜਾਬੀ ਗਲਪ ਵਿਸ਼ੇਸ਼ ਅੰਕ 1999

ਉਮੀਦ : ਪੰਜਾਬੀ ਸਾਹਿਤ ਵਿਸ਼ੇਸ਼ ਅੰਕ ਮਾਰਚ-ਮਈ 2000 (ਹਿੰਦੀ ਵਿੱਚ ਅਨੁਵਾਦ ਤੇ ਸੰਪਾਦਨਾ)

ਅਨੁਵਾਦ:

ਸਾਡਾ ਰੋਂਦਾ ਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) 2009

ਜਲਗੀਤ (ਤੇਲਗੂ ਲੰਬੀ ਕਵਿਤਾ) ਛਪਾਈ ਅਧੀਨ

ਸਾਹਿਤ ਅਕਾਦਮੀ ਦਿੱਲੀ ਵਾਸਤੇ ਕਸ਼ਮੀਰੀ, ਤਮਿਲ, ਤੇਲਗੂ, ਕੰਨੜ, ਮਰਾਠੀ, ਕੋਂਕਨੀ, ਬੰਗਾਲੀ, ਮਲਿਆਲਮ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਕਵਿਤਾ ਅਨੁਵਾਦ ਕੀਤਾ।

ਸਾਹਿਤ ਅਕਦਮੀ ਦਿੱਲੀ ਵੱਲੋਂ ਦਿੱਲੀ, ਸ਼ਿਮਲਾ, ਬੰਗਲੁਰੂ, ਗੋਆ, ਸ੍ਰੀਨਗਰ, ਜੰਮੂ, ਪਟਿਆਲਾ, ਲੁਧਿਆਣਾ ਆਦਿ ਸ਼ਹਿਰਾਂ ਵਿਚ ਆਯੋਜਿਤ  ਕਵਿਤਾ ਉਤਸਵ, ਅਨੁਵਾਦ ਵਰਕਸ਼ਾਪ, ਕਵੀ ਦਰਬਾਰਾਂ ਵਿੱਚ ਭਾਗ ਲਿਆ ।

ਸ਼ਅਅ੍ਰਛ  ਸਾਹਿਤ ਉਤਸਵ ਦਿੱਲੀ 2010 ਅਤੇ ਅੰਮ੍ਰਿਤਸਰ 2014 ਵਿੱਚ ਭਾਗ ਲਿਆ

ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਤੇ 150 ਦੇ ਕਰੀਬ ਪੋ੍ਰਗਰਾਮਾਂ ਵਿੱਚ ਭਾਗ ਲਿਆ

 

ਡਾਕੂਮੈਂਟਰੀ ਫਿਲਮ:

ਜ਼ੀ ਟੀ ਵੀ ਵੱਲੋਂ 2010 ਵਿੱਚ ਮੇਰੀ ਕਲਾ ਤੇ ਕਾਵਿ ਸਿਰਜਣਾ ਬਾਰੇ ਪਿਲ਼ਮ ਬਣਾਈ ਗਈ ਜੋ ਕਨੇਡਾ ੳਮਰੀਕਾ ਤੇ ਹੋਰ ਦੇਸ਼ਾਂ ਵਿੱਚ ਵਿਖਾਈ ਗਈ।

 

ਪੇਪਰ :

ਡਾ. ਤੇਜਵੰਤ ਗਿੱਲ ਦੀ ਕਿਤਾਬ ਅੰਮ੍ਰਿਤਾ ਸ਼ੇਰਗਿਲ, ਅਤੇ ਸੁਰਿੰਦਰ ਨੀਰ ਦੇ ਨਾਵਲ ਦੇ ਨਾਵਲ ਮਾਇਆ ਅਤੇ ਪੰਜਾਬ ਦੀ ਕਲਾ ਰੇਖਾ ਦਾ ਸਮਕਾਲ ਵੱਲ ਸਫਰ ਆਦਿ ਪਰਚੇ ਪੇਸ਼ ਕੀਤੇ

 

ਨਾਟਕ:

'ਕਾਮੇਸ਼ਵਰੀ' ਲੰਬੀ ਕਵਿਤਾ ਤੇ ਆਧਾਰਤ ਕਾਵਿ-ਨਾਟ ਅਨੀਤਾ ਦੇਵਗਨ, ਹਰਦੀਪ ਗਿੱਲ ਦੁਆਰਾ ਨਰਿੰਦਰ ਸਾਂਘੀ ਦੀ ਨਿਰਦੇਸ਼ਨਾ ਵਿੱਚ 1998 ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬਰੇਰੀ ਆਡੀਟੋਰੀਅਮ ਲੁਧਿਆਣਾ ਤੇ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡਿਆ ਗਿਆ।

 

 

ਕਲਾ ਪ੍ਰਦਰਸ਼ਨੀਆਂ:

ਪੰਜਾਬੀ ਕਵਿਤਾ ਤੇ ਆਧਾਰਤ ਪੋਸਟਰ-ਕਵਿਤਾ ਪ੍ਰਦਰਸ਼ਨੀ 35 ਵਨ ਮੈਨ ਸ਼ੋਅ ਉੱਤਰੀ ਭਾਰਤ ਵਿੱਚ 1987 ਤੋਂ 1990 ਤੱਕ ਕੀਤੇ। ਜਿਨ੍ਹਾਂ ਵਿੱਚ ਬਾਬਾ ਸ਼ੇਖ਼ ਫ਼ਰੀਦ ਤੋਂ ਲੈ ਕੇ ਹੁਣ ਤੱਕ ਦੇ ਕਵੀਆਂ ਦੀਆਂ ਕਵਿਤਾਵਾਂ ਤੇ ਆਧਾਰਿਤ 70 ਪੋਸਟਰ ਜਿਸ ਵਿੱਚ ਕਵਿਤਾ ਦੀਆਂ ਲਾਈਨਾਂ ਦੇ ਨਾਲ ਪੋਸਟਰ ਕਲਰ ਨਾਲ ਪੇਂਟਿੰਗ ਕੀਤੀ ਹੋਈ ਸੀ।ਉਪਰੰਤ ਗੁਰਸ਼ਰਨ ਭਾਅ ਜੀ ਨੇ ਉਹ ਸ਼ੋਅ ਆਪਣੇ ਨਾਟਕਾਂ ਨਾਲ ਅਨੰਤ ਥਾਵਾਂ ਤੇ ਕੀਤੇ।

ਇਸ ਤੋਂ ਇਲਾਵਾ ਪੰਜਾਬ ਲਲਿਤ ਕਲਾ ਅਕੈਡਮੀ 1990, ਆਰਟ ਇੰਡੀਆ ਲੁਧਿਆਣਾ 1991-92, ਆਰਟਸ ਹੈਰੀਟੇਜ, ਏ.ਪੀ.ਜੇ. ਫਾਈਨ ਆਰਟ ਕਾਲਜ ਜਲੰਧਰ 1997-98 ਵਿੱਚ ਭਾਗ ਲਿਆ।

'ਡਿਜ਼ਾਇਰ' ਨਾਂ ਹੇਠ 35 ਤੇਲ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ

ਠਾਕਰ ਆਰਟ ਗੈਲਰੀ, ਅੰਮ੍ਰਿਤਸਰ ਫਰਵਰੀ 1997

ਗੌਰਮਿੰਟ ਮਿਊਜ਼ੀਅਮ ਤੇ ਆਰਟ ਗੈਲਰੀ, ਚੰਡੀਗੜ੍ਹ ਮਾਰਚ 1997

ਆਰਟ ਵਰਲਡ, ਪਟਿਆਲਾ 1999

'ਦ ਕੁਐਸਟ' ਨਾਂ ਹੇਠ 27 ਤੇਲ ਚਿੱਤਰਾਂ ਦੀ ਪ੍ਰਦਰਸ਼ਨੀ

ਇੰਡਸਇੰਡ ਆਰਟ ਗੈਲਰੀ, ਚੰਡੀਗੜ੍ਹ ਮਾਰਚ, 2000

ਨਾਰਥ ਜੋਨ ਕਲਚਰ ਸੈਂਟਰ, ਸ਼ੀਸ਼ ਮਹਿਲ ਪਟਿਆਲਾ ਨਵੰਬਰ, 2000

'ਲੀਲ੍ਹਾ' 26 ਤੇਲ ਚਿੱਤਰਾਂ ਦੀ ਪ੍ਰਦਰਸ਼ਨੀ

'ਦ ਮਾਲ' ਲੁਧਿਆਣਾ ਅਪ੍ਰੈਲ, 2003

'ਦ ਸਪੀਕਿੰਗ ਟ੍ਰੀ' 50 ਡਿਜ਼ੀਟਲ ਤਸਵੀਰਾਂ ਦੀ

ਪ੍ਰਦਰਸ਼ਨੀ ਅਕੈਡਮੀ ਆਫ਼ ਫਾਈਨ ਆਰਟਸ

ਐਂਡ ਲਿਟਰੇਚਰ, ਨਵੀਂ ਦਿੱਲੀ ਨਵੰਬਰ 2005

'ਲੀਲ੍ਹਾ' ਤੇਲ ਚਿਤਰਾਂ ਦੀ ਪ੍ਰਦਰਸ਼ਨੀ

ਪ੍ਰੈਸ ਕਲਬ ਆਫ ਇੰਡੀਆ ਨਵੀਂ ਦਿੱਲੀ ਮਈ 2007

'ਦ ਡਾਨਸਿੰਗ ਲਾਈਨਜ਼' 60 ਤਸਵੀਰਾਂ ਦੀ ਪ੍ਰਦਰਸ਼ਨੀ ਗੈਲਰੀ

ਆਰਟ ਮੌਸਫੀਅਰ, ਲੁਧਿਆਣਾ ਸਤੰਬਰ 2008

ਮਿਊਜ਼ੀਅਮ  ਅਤੇ ਆਰਟ ਗੈਲਰੀ, ਚੰਡੀਗੜ੍ਹ ਅਕਤੂਬਰ 2008

'ਨੀ ਧਰਤੀਏ' 12 ਤੇਲ ਚਿਤਰਾਂ ਦੀ ਪਰਦਰਸ਼ਨੀ 27 ਫਰਵਰੀ-27 ਮਾਰਚ 2010

ਆਰਟ ਗੈਲਰੀ ਤੇ ਮਿਊਜ਼ੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਗੈਲਰੀ ਅਰਟਮੌਸਫੀਆਰ, ਲੁਧਿਆਣਾ 7 ਜਨਵਰੀ-5 ਫਰਵਰੀ 2011

'ਇੰਮਪ੍ਰੈਸ਼ਨਜ਼' ਚਿਤਰਾਂ ਦੀ ਪਰਦਰਸ਼ਨੀ 9-10 ਜੁਲਾਈ 2011

ਅੰਬੇਦਕਰ ਹਾਲ, ਸਾਊਥਾਲ ਇੰਗਲੈਂਡ

ਗੋਲਡਨ ਜੁਬਲੀ ਮਾਨੂੰਮੈਂਟ’ ਪੀ.ਏ.ਯੂ. ਲੁਧਿਆਣਾ ਦੀ ਗੋਲਡਨ ਜੁਬਲੀ ਤੇ ਸਟੇਨਲੈੱਸ ਸਟੀਲ ਵਿੱਚ ਸਕੱਲਪਚਰ

(16 ਫੁੱਟ 7 ਫੁੱਟ 6 ਫੁੱਟ) ਦੀ ਸਥਾਪਨਾ 20 ਦਸੰਬਰ 2012 ਨੂੰ ਫਲੈਗ ਚੌਕ ਵਿੱਚ ਕੀਤੀ, ਜੋ ਮਨੁੱਖ ਦੇ ਭਾਸ਼ਾ ਅਤੇ ਸੰਦਾਂ ਦੀ ਐਵੋਲਿਊਸ਼ਨ ਤੇ ਯੂਨੀਵਰਸਟੀ ਦੇ ਪਾਏ ਯੋਗਦਾਨ ਦਾ ਸੂਚਕ ਹੈ।

'ਉਦਾਸੀਆਂ ਬਾਬੇ ਨਾਨਕ ਦੀਆਂ' 13 ਤੇਲ ਚਿਤਰਾਂ ਦੀਆਂ ਪਰਦਰਸ਼ਨੀਆਂ:

13-14 ਜੂਨ 2015 ਟੋਰਾਂਟੋ (ਵਰਲਡ ਪੰਜਾਬੀ ਕਾਨਫਰੰਸ-2015)

4-5 ਜੂਨ 2016 ਫਰੈਜ਼ਨੋ ਅਮਰੀਕਾ (ਵਰਲਡ ਪੰਜਾਬੀ ਕਾਨਫਰੰਸ-2016)

23-24 ਜੂਨ 2017 ਟੋਰਾਂਟੋ (ਵਰਲਡ ਪੰਜਾਬੀ ਕਾਨਫਰੰਸ-2017)

2018 ਆਰਟ ਗੈਲਰੀ ਤੇ ਮਿਊਜ਼ੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ

 

 

ਸਨਮਾਨ:

 

1990 ਅਤੇ 1994 ਗੁਰਮੁਖ ਸਿੰਘ ਮੁਸਾਫਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ)

1991 ਮੋਹਨ ਸਿੰਘ ਮਾਹਿਰ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ)

1990 ਸੰਤ ਰਾਮ ਉਦਾਸੀ ਪੁਰਸਕਾਰ

2009 ਸਫ਼ਦਰ ਹਾਸ਼ਮੀ ਪੁਰਸਕਾਰ

2009 ਸਾਹਿਤ ਅਕੈਡਮੀ, ਲੁਧਿਆਣਾ ਪੁਰਸਕਾਰ

2015 ਸਰਵੋਤਮ ਪੰਜਾਬੀ ਲੇਖਕ -2015 ਵੱਲੋਂ ਵਰਲਡ ਪੰਜਾਬੀ ਕਾਨਫ਼ੰਰਸ ਟੋਰਾਂਟੋ 2015

2019 ਪਿੰ. ਸੰਤ ਸਿੰਘ ਸੇਖੋਂ ਕਵਿਤਾ ਪੁਸਕਾਰ  ਜਨਵਾਦੀ ਲੇਖਕ ਮੌਚ ਪੰਜਾਬ

2023 ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ (ਮਨ ਦੀ ਚਿੱਪ ਕਿਤਾਬ ਲਈ)

 

ਪੱਕੇ ਤੌਰ ਤੇ ਪਰਦ੍ਰਸ਼ਿਤ ਕਲਾਕਿਰਤਾਂ:

ਗੁਰੂ ਗ੍ਰੰਥ ਸਾਹਿਬ ਭਵਨ, ਪੰਜਾਬੀ ਯੁਨੀਵਰਸਿਟੀ ਪਟਿਆਲਾ 2013

ਗੋਲਡਨ ਜੁਬਲੀ ਮਾਨੂਮੈਂਟ (ਸਟੇਨਲੈੱਸ ਸਟੀਲ) ਪੀ. ਏ. ਯੂ. ਲੁਧਿਆਣਾ 2012

ਇੰਡੀਅਨ ਅੰਬੈਸੀ, ਅਫ਼ਗਾਨਿਸਤਾਨ 2010

ਉਕਤਾਮੋਏ ਖੋਲਦਰੋਵਾ, ਤਾਸ਼ਕੰਦ, ਉਜਬੇਕਿਸਤਾਨ 2009

ਪੰਜਾਬੀ ਅਕੈਡਮੀ ਦਿੱਲੀ 2005

ਡਾ. ਐਸ.ਐਸ. ਨੂਰ, ਦਿੱਲੀ 2005

ਅਮਰਜੀਤ ਗਰੇਵਾਲ, ਲੁਧਿਆਣਾ 2005

ਦਵਿੰਦਰ ਚੰਦਨ, ਯੂ.ਕੇ. 1998, 2024

ਆਰਟ ਗੈਲਰੀ ਤੇ ਮਿਊਜ਼ੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ- 1997

ਵਿਿਦਆ ਇਨਫੋਸਿਸ, ਲੁਧਿਆਣਾ 1996

ਗਵੈਜਡੋਲਿਨ ਸੀ. ਹੈਰੀਸਨ ਇਨਡਿਆਨਾ, ਯੂ.ਐਸ.ਏ. 1996

ਡੋਰੋਥੀ ਐਮ.ਸੀ. ਮੋਹਨ ਇਨਡਿਆਨਾ, ਯੂ.ਐਸ.ਏ. 1996

ਉਜਾਗਰ ਸਿੰਘ ਕੰਵਲ, ਕਨੇਡਾ  2010

 

ਪਤਾ:

ਆਰਟਕੇਵ

1978/2, ਮਹਾਰਾਜ ਨਗਰ, ਸਰਕਟ ਹਾਊਸ ਦੇ ਪਿੱਛੇ,

ਫਿਰੋਜ਼ਪੁਰ ਰੋਡ, ਲੁਧਿਆਣਾ.

ਫੋਨ - 98766-68999

Email: swarnjitsavi@gmail.com,

           swarnjit.savi@yahoo.com

Website:  swarnjitsavi.com


 [a1]