Sunday, November 21, 2010

GURU NANAK- A series of paintings by SAVI


ਮੇਰੀ ਬਹੁਤ ਦੇਰ ਦੀ ਰੀਝ ਸੀ ਗੁਰੂ ਨਾਨਕ ਬਾਰੇ ਪੇਟਿੰਗਜ਼ ਦੀ ਇਕ ਲੜੀ ਪੇਂਟ ਕਰਨ ਦੀ..... ਪਿਛਲੇ ਤਿੰਨ ਮਹੀਨਿਆਂ ਤੋਂ ਇਹ ਕੰਮ ਸ਼ੁਰੂ ਹੋ ਗਿਆ.... ਮਨ ਬਹੁਤ ਪ੍ਰਸੰਨ ਹੈ ਅੱਜ ਕੱਲ..... ਹੁਣ ਤੱਕ ਛੇ ਵੱਡੇ ਫਰੇਮ ਹੋ ਗਏ ਨੇ..... ਮਨ ਹੈ ਤੀਹ ਪੇਂਟਿੰਗਜ਼ ਦੀ ਲੜੀ ਹੋਵੇ..... ਗੁਰੂ ਨਾਨਕ ਦੀ ਜ਼ਿੰਦਗੀ ਤੇ ਬਾਣੀ ਦੇ ਸੁਮੇਲ 'ਚੋਂ....... ਅੱਜ ਜਨਮ ਦਿਹਾੜੇ ਤੇ ਇਹ ਫਰੇਮ ਤੁਹਾਡੇ ਨਾਲ ਸਾਂਝਾ ਕਰਦਿਆਂ ਮਨ ਅਤੀ ਪ੍ਰਸੰਨ ਹੈ...... ਕਬੂਲ ਕਰੋ ਜੀ.....

5 comments:

surjit said...

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬਹੁਤ ਸੁੰਦਰ ਤੋਹਫਾ ਹੈ । ਤਸਵੀਰ ਬਹੁਤ ਸੁੰਦਰ ਹੈ ਤੇ ੳੁਹਨਾਂ ਦੇ ਜੀਵਨ ਦੇ ਬਹੁਤ ਪੱਖ ਉਘਾੜਦੀ ਹੈ । ਇਸ ਸ਼ਲਾਘਾਯੋਗ ਉਦਮ ਲਈ ਤੇ ਗੁਰੂ ਸਾਇਬ ਦੇ ਜਨਮਦਿਹਾੜੇ ਦੀ ਵਧਾਈ ।

Gurpreet said...

ਨਾਨਕ ਨੂੰ ਪੇਂਟ ਕਰਨਾ ਕੁਦਰਤ ਨਾਲ ਇਕਮਿਕ ਹੋਣਾ ਹੈ .... ਤੁਹਾਡਾ ਇਹ ਪਹਿਲਾ ਫਰੇਮ ਕਮਾਲ ਹੈ ... ਸਾਰੇ ਚਿਤਰ ਦੇਖਣ ਦੀ ਕਾਹਲ ਹੈ ... ਨਵੇਂ ਕੰਮ ਲਈ ਵਧਾਈਆਂ ਬਾਈ ਜੀ !

Shabad shabad said...

ਬਹੁਤ ਹੀ ਸੋਹਣੀ ਪੇਂਟਿੰਗ ਹੈ ।
ਦੂਸਰੇ ਚਿੱਤਰ ਵੇਖਣ ਦੀ ਵੀ ਤਮੰਨਾ ਹੈ ।
ਬਹੁਤ ਵਧਾਈ ।

ਹਰਦੀਪ
http://punjabivehda.wordpress.com

Unknown said...

JANAM nahi AVTAR DIVAS hunda hai parmatma ji da kulpreet singh kulpreetartz@gmail.com 07696833868

Unknown said...

koi vi painting uper gurbai na likho
ik tan illustration lagu gi second gurbani di beadbai hoai gi kulpreet singh 07696833868