ਬਤੌਰ ਮੈਂਬਰ 'ਸੁਸਤ ਸੰਪ੍ਰਦਾਇ, ਪੰਜਾਬੀ ਲੇਖਕ/ ਕਲਾਕਾਰ', ਬਹੁਤ ਸਾਲਾਂ ਦੀ ਘੌਲ਼ ਤੋਂ ਬਾਅਦ ਲਟਕ ਰਿਹਾ ਕਿਤਾਬਾਂ ਦੇ ਐਡੀਸ਼ਨਾਂ ਦਾ ਮਸਲਾ ਅੰਤ ਸਹੀ ਲੀਕ ਤੇ ਚੱਲ ਪਿਆ। ਮੇਰੀਆਂ ਸਭ ਕਿਤਾਬਾਂ ਦੇ ਐਡੀਸ਼ਨ ਖ਼ਤਮ ਸਨ। ਸਤੀਸ਼ ਗੁਲਾਟੀ ਮੇਰਾ ਸਾਹਿਤਕ ਲੰਗੋਟੀਆ ਵੀ ਹੈ ਤੇ 'ਚੇਤਨਾ ਪ੍ਰਕਾਸ਼ਨ' ਦਾ ਮਾਲਿਕ ਵੀ ਹੈ। ਉਸੇ ਦੀ ਹਿੰਮਤ ਸਦਕਾ ਕੁੱਲ 9 ਕਿਤਾਬਾਂ 'ਚੋ 4 ਮਾਰਕਿਟ ਵਿੱਚ ਆ ਚੱਕੀਆਂ ਹਨ, ਤੇ ਬਾਕੀ 5 ਵੀ ਜੁਲਾਈ ਵਿੱਚ ਛੱਪ ਜਾਣਗੀਆਂ। ਤੁਹਾਡੇ ਲਈ ਛੱਪ ਚੁੱਕੀਆਂ ਕਿਤਾਬਾਂ ਦੇ ਕਵਰ ਹਾਜ਼ਿਰ ਨੇ। ਇਹ ਕਿਤਾਬਾਂ ਸਭ ਪੁਸਤਕ ਵਿਕਰੇਤਾਂਵਾਂ ਤੋਂ ਅਤੇ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ